Anxiety BC Mindshift
ਐਂਗਜ਼ਾਇਟੀ ਬੀ ਸੀ
ਬੌਧਿਕ ਵਤੀਰੇ ਦੇ ਇਲਾਜ ਬਾਰੇ ਜਾਣਕਾਰੀ, ਜਿਸ ਬਾਰੇ ਖੋਜ ਨੇ ਦਿਖਾਇਆ ਹੈ ਕਿ ਇਹ ਚਿੰਤਾ ਦਾ ਅਸਰਦਾਰ ਇਲਾਜ ਹੈ।
ਡਿਪਰੈਸ਼ਨ ਦੇ ਇਲਾਜ ਦੇ ਹੁਨਰਾਂ ਦੀ ਵਰਕਬੁੱਕ
http://www.comh.ca/publications/resources/asw/SCDP-Punjabi.pdf
ਇਹ ਮੁਫਤ ਔਨਲਾਈਨ ਵਰਕਬੁੱਕ, ਪੰਜਾਬੀ ਵਿਚ ਉਪਲਬਧ ਹੈ, ਅਤੇ ਇਹ ਡਿਪਰੈਸ਼ਨ ਬਾਰੇ ਸੰਖੇਪ ਵਿਚ ਦੱਸਦੀ ਹੈ, ਇਹ ਵਰਣਨ ਕਰਦੀ ਹੈ ਕਿ ਸਭ ਤੋਂ ਵਧੀਆ ਉਪਲਬਧ ਖੋਜ ਮੁਤਾਬਕ ਅਸਰਦਾਰ ਤਰੀਕੇ ਨਾਲ ਇਸ ਨੂੰ ਕਿਵੇਂ ਕਾਬੂ ਕੀਤਾ ਜਾ ਸਕਦਾ ਹੈ, ਅਤੇ ਡਿਪਰੈਸ਼ਨ (ਉਦਾਸੀ ਰੋਗ) ਸ਼ੁਰੂ ਕਰਨ ਵਾਲੇ ਪੈਟਰਨਾਂ ਨੂੰ ਬਦਲਣ ਲਈ ਕਦਮ-ਦਰ-ਕਦਮ ਗਾਈਡ ਪ੍ਰਦਾਨ ਕਰਦੀ ਹੈ।
ਸਵੈ-ਸੰਭਾਲ ਵਾਲੀ ਇਸ ਗਾਈਡ ਵਿਚ, ਅਸੀਂ ਇਹ ਦਿਖਾਇਆ ਹੈ ਕਿ ਸੋਚਣੀ ਅਤੇ ਐਕਸ਼ਨਾਂ ਵਿਚ ਮਹੱਤਵਪੂਰਨ ਤਬਦੀਲੀਆਂ ਕਰਨ ਲਈ ਬੌਧਿਕ ਅਤੇ ਵਤੀਰੇ ਨਾਲ ਸੰਬੰਧਿਤ ਤਰੀਕਿਆਂ ਦੀ ਵਰਤੋਂ ਕਿਵੇਂ ਕਰਨੀ ਹੈ ਜਿਹੜੇ ਡਿਪਰੈਸ਼ਨ ਵਿੱਚੋਂ ਨਿਕਲਣ ਵਿਚ ਮਦਦ ਕਰਦੇ ਹਨ ਅਤੇ ਇਸ ਦੇ ਦੁਬਾਰਾ ਹੋਣ ਦੀ ਸੰਭਾਵਨਾ ਨੂੰ ਘੱਟ ਕਰਦੇ ਹਨ। ਇਨ੍ਹਾਂ ਤਰੀਕਿਆਂ ਦੀ ਵਰਤੋਂ ਡਿਪਰੈਸ਼ਨ ਦੇ ਇਲਾਜ ਦੇ ਨਾਲ ਕੀਤੀ ਜਾ ਸਕਦੀ ਹੈ, ਜਿਸ ਨਾਲ ਇਨ੍ਹਾਂ ਦਾ ਅਸਰ ਵਧਦਾ ਹੈ। ਇਹ ਸੈਂਟਰ ਫਾਰ ਅਪਲਾਈਡ ਰੀਸਰਚ ਇਨ ਮੈਂਟਲ ਹੈਲਥ ਐਂਡ ਅਡਿਕਸ਼ਨ/ਬੀ ਸੀ ਮੈਂਟਲ ਹੈਲਥ ਐਂਡ ਅਡਿਕਸ਼ਨ ਸਰਵਿਸਿਜ਼ ਵਲੋਂ ਤਿਆਰ ਕੀਤਾ ਗਿਆ ਹੈ।
Depression in Punjabi Women
ਪੰਜਾਬੀ ਔਰਤਾਂ ਵਿਚ ਡਿਪਰੈਸ਼ਨ
ਵੈਨਕੂਵਰ ਐਂਡ ਲੋਅਰ ਮੇਨਲੈਂਡ ਮਲਟੀਕਲਚਰਲ ਫੈਮਿਲੀ ਸਪੋਰਟ ਸਰਵਿਸਿਜ਼ ਸੁਸਾਇਟੀ
Family Support
ਪਰਿਵਾਰਕ ਹਿੰਸਾ ਦਾ ਸਾਹਮਣਾ ਕਰ ਰਹੇ ਇਮੀਗਰਾਂਟਾਂ, ਘੱਟ ਗਿਣਤੀ ਲੋਕਾਂ ਅਤੇ ਰਫਿਊਜੀ ਔਰਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸਭਿਆਚਾਰਕ ਤੌਰ ’ਤੇ ਸੰਵੇਦਨਸ਼ੀਲ ਸੇਵਾਵਾਂ ਪ੍ਰਦਾਨ ਕਰਦੀ ਹੈ। ਮੁਫਤ ਅਤੇ ਗੁਪਤ ਹਿਮਾਇਤ, ਸਲਾਹ-ਮਸ਼ਵਰਾ, ਅਤੇ ਬਹੁਭਾਸ਼ਾਈ ਅਤੇ ਬਹੁਸਭਿਆਚਾਰਕ ਸਪੋਰਟ ਵਰਕਰਾਂ ਵਲੋਂ ਮਦਦ।
Pacific Post Partum Support Society is located on the traditional, ancestral, unceded, and occupied territories of the xʷməθkʷiy̓əm (Musqueam), Sḵwx̱wú7mesh (Squamish), səlilwətaʔɬ (Tsleil-Waututh), and Stó:lō First Nations.